ਨਹੀਂ ਮੈਂ ਕੋਈ ਸ਼ਬਦ ਸ਼ਿਲਪੀ ਨਹੀਂ ਮੈਂ ਤਾਂ ਆਪਣੇ ਸ਼ਬਦਾਂ ਨੂੰ ਮਚਣਾਂ ਸਿਖਾ ਰਿਹਾ ਹਾਂ ਲੱਜ ਲਜੇ ਫਸ ਫਸੇ ਮਰੀਅਲ ਜਿਹੇ ਸ਼ਬਦ ਹੁਣ ਮੇਰੇ ਨਹੀਂ ਆਓਨਦਯੇ ਸ਼ਬਦਾਂ ਨੂੰ ਪਹਿਲਾਂ ਮੈਂ ਸੰਘਰਸ਼ ਦੀ ਸਾਨ ਤੇ ਲਾਉਂਦਾ ਹਾਂ ਫ਼ਿਰ ਨਜ਼ਮ ਦਾ ਹਿੱਸਾ ਬਣਾਉਂਦਾ ਹਾਂ ਉਨ੍ਹਾਂ ਨੂੰ ਮੇਰੇ ਸ਼ਬਦਾਂ ਤੋਂ ਖ਼ੌਫ਼ ਆਉਂਦਾ ਹੀਏ ਇਸੇ ਲਈ ਉਹ ਜਦੋਂ ਆਉਂਦੇ ਨੀਂਂ ਸ਼ਾਹੀ ਦਰਬਾਰ ਦਾ ਕੋਈ ਸੁਨੇਹਾ ਆਉਂਦੇ ਨੀਂਂ ਘਰ ਦਿਆਂ ਕਰ ਦੀਆਂ ਕੰਧਾਂ ਦਾ ਜ਼ਿਕਰ ਕਰਦੇ ਨੇਂ ਬਾਪ ਦੀ ਦੋਹਰੀ ਹੁੰਦੀ ਕਮਰ ਦਾ ਵਾਸਤਾ ਪਾਉਂਦੇ ਨੇਂ ਮੈਂ ਬੇ ਅਸਰ ਰਹਿੰਦਾ ਹਾਂ ਉਹ ਆਪਣੇ ਖ਼ਾਕੀ ਪਿਆ ਦਿਆਂ ਖ਼ੌਫ਼ ਦਿੰਦਿਆਂ ਮੇਰੀਆਂ ਰਗਾਂ ਵਿਚ ਡਰ ਹੀ ਡਰ ਘੋਲ਼ ਦਿੰਦੇ ਨੇਂ ਮੈਂ ਡਰਦਾ ਹਾਂ ਡੋਲਦਾ ਹਾਂ ਘੜੀ ਪਲ਼ ਸੋਚਦਾ ਹਾਂ ਉਦੋਂ ਇਤਿਹਾਸ ਮੇਰੀ ਪਿੱਠ ਤੇ ਖਿੜਦਾ ਹੀਏ ਮੇਰੇ ਅੰਦਰੋਂ ਨਵਾਂ ਹੀ ਕੋਈ ਸ਼ਖ਼ਸ ਉਠਦਾ ਹੈ ਹੁਣ ਤਾਂ ਇਕੋ ਹੀ ਹੈ ਸੁਪਨਾ ਮੇਰਾ ਮੇਰੀਆਂ ਹਰਫ਼ਾਂ ਚ ਮਘਦੀ ਅੱਗ ਮੱਚ ਪਵੇ ਜੇ ਮੇਰੇ ਲੋਕਾਂ ਦੇ ਮਨਾਂ ਅੰਦਰ ਫ਼ਿਰ ਕੁੱਝ ਅਰਥ ਰੱਖਦਾ ਹੈ ਮੇਰਾ ਨਜ਼ਮ ਗੁਰ ਹੋਣਾ ਮੈਂ ਕੋਈ ਸ਼ਬਦ ਸ਼ਿਲਪੀ ਨਹੀਂ ਮੈਂ ਤਾਂ ਆਪਣੇ ਸ਼ਬਦਾਂ ਨੂੰ ਮਚਣਾਂ ਸਿਖਾ ਰਿਹਾ ਹਾਂ