ਖ਼ੁੱਲ੍ਹ ਦਰ ਖ਼ੁੱਲ੍ਹ

ਪਤਾ ਨਹੀਂ
ਮਨ ਵਿਚ ਇਹਨਾ ਖ਼ੁੱਲ੍ਹ ਕਿਉਂ ਹੈ
ਕੋਲ਼ ਸ਼ਬਦ ਵੀ ਨਹੀਂ
ਸ਼ੋਹਰਤ ਵੀ
ਤੇ ਰੁਤਬਾ ਵੀ
ਮੁਹੱਬਤ ਵੀ ਪੂਰੀ ਸ਼ਿੱਦਤ ਨਾਲ਼
ਤੁਰਦੀ ਹੈ ਸੰਗ
ਫ਼ਿਰ ਵੀ ਪਿਤਾ ਨਹੀਂ
ਮਨ ਵਿਚ ਏਨਾ ਖ਼ੁੱਲ੍ਹ ਕਿਉਂ ਹੈ
ਖ਼ੁੱਲ੍ਹ ਏਨਾ ਡੂੰਘਾ
ਕਿ ਸੁੱਤੇ ਪਿਆਂ ਤੁਰ ਭ ਕੇ ਉਠਦਾ ਹੈ
ਕਿ ਖ਼ਤ ਲਿਖਣ ਤੋਂ

ਪਹਿਲਾਂ ਸ਼ੁਰੂ ਹੋ ਜਾਂਦੀ ਹੈ
ਜਵਾਬ ਦੀ ਉਡੀਕ
ਤੁਰ ਦਿਆਂ ਏਦਾਂ ਲੱਗੇ
ਜਿਵੇਂ ਕੋਈ
ਤੁਰਦਾ ਹੈ ਨਾਲ਼
ਮੇਰੀ ਰੂਹ ਦਾ ਦਲਾਲ
ਤੁਰ ਦਿਆਂ ਸੜਦੇ ਨੇਂ ਪੈਰ
ਫ਼ਿਰ ਵੀ ਕਿਹਦਾ ਹੈ
ਸਾਡੀ ਸੜਕਾਂ ਨਾਲ਼ ਯਾਰੀ ਹੈ
ਘਰ।।।ਕੈਦ
ਨਜ਼ਮ।।। ਓਪਰੀ
ਚੇਤਨਾ।।। ਸਜ਼ਾ
ਸ਼ਬਦ।।। ਨਿਸਤੇ
ਤੇ
ਸੂਏ ਝੂਠਾ ਜਿਹਾ ਜਾਪਦਾ ਹੈ
ਅਜੀਬ ਖ਼ੁੱਲ੍ਹ ਹੈ
ਜਿਸ ਨੂੰ ਕੁੱਝ ਹੁੰਦਾ ਹੀਏ
ਉਸ ਸਾਹਵੇਂ
ਜ਼ਬਾਨ ਨਹੀਂ ਖੁੱਲਦੀ
ਉਂਜ
ਹਵਾ ਨੂੰ ਨਜ਼ਮਾਂ ਸੁਣਾਉਂਦੇ ਹਾਂ
ਸੂਏ ਤਰਸ ਨਾਲ਼ ਭਰ ਜਾਂਦੇ ਹਾਂ
ਆਪੇ ਦੇ ਗਲ ਲੱਗ ਵਿਲਕਦੇ ਹਾਂਂ
ਤੇ ਆਪਣੇ ਆਪ ਨੂੰੂ
ਪਤਾ ਨਹੀਂ ਕਿੱਦਾਂ ਵਰਾਉਂਦੇ ਹਾਂ
ਇਹ ਕੈਸਾ ਖ਼ੁੱਲ੍ਹ ਹੈ
ਬਿਗਾਨੇ ਚਿਹਰਿਆਂ ਤੋਂ
ਗੌਹ ਨਾਲ਼ ਪੜ੍ਹਦੇ ਹਾਂ

ਪਹਿਚਾਣ ਦੀ ਇਬਾਰਤ
ਮੱਚਦੀਆਂ ਧੁੱਪਾਂ ਚ ਠਰਦੇ ਹਾਂ
ਸੋਲਾ ਛਾਵਾਂ ਚ ਸੜਦੇ ਹਾਂ
ਏਨਾ ਵਸੀਅ ਹੈ
ਖ਼ੁੱਲ੍ਹ ਦਾ ਘੇਰਾ
ਕਿ ਖ਼ਾਬ ਤਿੜਕ ਗਏ ਨੇਂ ਸਾਰੇ

ਪਰ ਇਨ੍ਹਾਂ ਦਾ
ਮਰਸੀਆ ਵੀ ਪੜ੍ਹਿਆ ਜਾਂਦਾ ਨਹੀਂ
ਕੋਲ਼ ਸ਼ਬਦ ਵੀ ਹਨ
ਸ਼ੋਹਰਤ ਵੀ
ਤੇ ਰੁਤਬਾ ਵੀ
ਮੁਹੱਬਤ ਵੀ ਪੂਰੀ ਸ਼ਿੱਦਤ ਨਾਲ਼
ਟੁਰਦੀ ਹੈ ਸੰਗ
ਫ਼ਿਰ ਵੀ ਪਿਤਾ ਨਹੀਂ
ਮਨ ਵਿਚ
ਏਨਾ ਖ਼ੁੱਲ੍ਹ ਕਿਉਂ ਹੈ