ਇਕ ਕਾਗ਼ਜ਼
ਇਕ ਦਸਤਖ਼ਤ
ਇਕ ਹਰਫ਼-ਏ- ਆਖ਼ਿਰ
ਜ਼ਿੰਦਗੀ ਦੋ ਫਾੜ ਹੋ ਗਈ
ਇਲਜ਼ਾਮਾਂ ਦੀ ਕੈਂਚੀ
ਫੁੱਲਾਂ ਵਰਗੇ ਰਿਸ਼ਤੇ
ਖ਼ੁਸ਼ੀਆਂ ਦੇ ਸਭ ਦੀਪ ਬੁਝ ਗਏ
ਕਤਰਾ ਕਤਰਾ ਹੋਏ
ਡਿੱਗ ਪਏ

ਸਾਹਵਾਂ ਦੇ ਵਿਚ
ਝੱਖੜ ਝੱਲ ਗਏ
ਰਾਹ ਸਾਰੇ ਹਨੇਰੇ ਵਿਚ ਰੁਲ਼ ਗਏ
ਟੁੱਟਦੇ ਜੁੜਦੇ ਰਿਸ਼ਤਿਆਂ ਦੀ
ਲੰਮੀ ਕਬਰ ਬੀਨ ਕਰਨ ਲਈ
ਅੱਜ ਆਈ ਏ

ਜਿੰਦ ਸਬੂਤੀ ਡਿੱਗ ਪਈ ਏ
ਸਦੀਆਂ ਦੀ ਇਲਜ਼ਾਮੀ ਔਰਤ
ਇਕ ਦਸਤਖ਼ਤ
ਇਕ ਕਾਗ਼ਜ਼
ਇਕ ਦਰਖ਼ਾਸਤ ਜ਼ਿੰਦਗੀ
ਦੋ ਫਾੜ ਹੋ ਗਈ