ਤ੍ਰਿੰਞਣ

ਇੰਜ ਇਹ ਤ੍ਰਿੰਞਣ ਨਈਂ ਹੈ
ਪਰ ਇਹ ਨੱਚਦੀਆਂ, ਟੱਪਦਿਆਂ
ਕੁੰਭ ਖਿਲਾਰਦੀਆਂ ਚਿੜੀਆਂ ਦਾ ਚੰਬਾ
ਉੱਡ ਗਿਆ ਹੈ
ਹਾਈ ਸਕੂਲ ਦੇ ਰੁੱਖ ਉਤੋਂ
ਹਨ ਜ਼ਿੰਦਗੀ ਦਾ ਆਸਮਾਨ
ਖੁੱਲ੍ਹ ਹੋਵੇਗਾ

ਕੰਪਿਊਟਰ, ਲੇਪ ਟਾਪ ਤੇ
ਤਾਂ
ਫ਼ੋਨ ਤੇ ਨੱਚਦੀਆਂ ਉਂਗਲਾਂ
ਤੇ ਆਪਣੀ ਚੁਆਇਸ ਤੇ ਨੱਚਦੀ
ਸੋਚ ਹੋਵੇਗੀ
ਇਹ ਕਿਸੇ ਦਾ ਵੀ ਜਵਾਬ ਦਾ ਨਈਂ ਹਨ

ਇਹ ਕੈਨੇਡੀਅਨ ਚਿੜੀਆਂ ਕੁੜੀਆਂ
ਆਪਣੀ ਆਪਣੀ ਫ਼ੀਲਡਾਂ ਵਿਚ
ਆਪਣੇ ਲਈ
ਆਪਣੀ ਮਰਜ਼ੀ ਦੇ ਅਸਮਾਨ ਤੇ
ਉੱਡ ਜਾਨ ਗਈਆਂ
ਇਨ੍ਹਾਂ ਲਈ
ਜ਼ਿੰਦਗੀ ਦੇ ਮਾਅਨੀ ਆਜ਼ਾਦੀ ਹੈ