ਮੇਰੀ ਗੱਡੀ ਤੇ ਪਟੋਲੇ

ਮਾਂ
ਮੇਰੀ ਗੱਡੀ ਤੇ ਪਟੋਲੇ
ਬੜੀ ਦੂਰ
ਕਿਸੇ ਆਲੇ ਵਿਚ ਰਹਿ ਗਏ
ਤੇਰੀ ਗੱਡੀ ਹੀ
ਕਾਲ਼ੀ ਹਨੇਰੀਆਂ ਵਿਚ ਚਨਭੀ ਗਈ
ਬੇ ਅਰਥ ਹੋਈ ਗੱਡੀਆਂ ਨੂੰ
ਸਾਂਭਦੇ ਸਾਂਭਦੇ
ਆਪ ਹੀ ਬੇ ਅਰਥ ਹੋ ਗਈ
ਮਾਂ ਤੇਰੀ ਡਰੀ ਡਰੀ ਗੱਡੀ
ਰਾਹਵਾਂ ਦੀ ਧੂੜ ਵਿਚ ਗਵਾਚ ਗਈ