ਰਾਹ ਤੇ ਹਨੇਰਾ ਈ ਸੀ
ਤੇ ਪਿੰਡਾ ਡਾਹਡਾ ਔਖਾ
ਹਥੇਲੀ ਤੇ ਦੀਵਾ ਜਗਾ
ਮੈਂ ਟੁਰਦੀ ਰਹੀ
ਚਾਨਣ ਵੰਡ ਦੀ
ਹਨੇਰੇ ਡੰਗਦੀ
ਜਦੋਂ ਟਰੀ ਤੇ ਚਾਨਣ ਬਥੇਰਾ ਸੀ
ਕੁੱਝ ਮਹਿਕ ਸੀ
ਸਾਹਵੀ ਪੱਧਰੀ ਸੋਚ
ਸਫ਼ਰ ਸੁਖਾਵਾਂ ਲਗਦਾ ਸੀ
ਵਕਤ ਤੁਰਦਾ ਰਿਹਾ

ਸ਼ੀਸ਼ਾ ਉਦੋਂ ਸਾਬਤ ਈ ਸੀ
ਚਿਹਰਾ ਇਹਡਾ ਬੇਪਛਾਣ ਲਗਦਾ ਨਈਂ ਸੀ
ਪਤਾ ਨਈਂ ਕਦੋਂ
ਸ਼ੀਸ਼ੇ ਵਿਚ ਤਰੇੜ ਪੇ ਗਈ
ਮੈਂ ਆਪਣੀ ਪਛਾਣ ਭੁੱਲ ਗਈ
ਚਿਹਰਾ ਅਜਨਬੀ ਹੋ ਗਿਆ
ਹਥੇਲੀ ਤੇ ਰੱਖਿਆ ਦੀਵਾ ਬਲਦਾ ਰਿਹਾ
ਪਰ ਹਨੇਰੀ ਹਰ ਤੂਫ਼ਾਨ, ਬਰਫ਼ਬਾਰੀ ਵਿਚ ਵੀ
ਮੈਂ ਟੁਰਦੀ ਰਹੀ
ਚਾਨਣ ਵੰਡ ਦੀ, ਹਨੇਰੇ ਡੰਗਦੀ