ਮੈਨੂੰ ਲੱਭੋ!

ਚਾਰ ਚੁਫ਼ੇਰੇ ਮੇਰਾ ਪਸਾਰਾ
ਮੈਂ ਜੋ ਸੋਚਾਂ ਉਹੀ ਹੁੰਦਾ
ਮੈਂ ਚਾਉਂਦਾ ਉਹੀ ਕਰਦੇ
ਉੱਚੇ ਉੱਚੇ ਮਹਿਲ ਮੁਨਾਰੇ
ਧਰਤੀ ਨਾਲੋਂ ਨਾਤਾ ਟੁੱਟਿਆ
ਦੂਸਰਿਆਂ ਨੂੰ ਲੱਭਦਾ ਫਿਰਦਾ
ਆਪਣੇ ਨਾਲੋਂ ਨਾਤਾ ਟੁੱਟਿਆ
ਮੈਨੂੰ ਲੱਭੋ!

ਮੈਂ ਜੱਗ ਨਾਲ਼ ਨਹੀਂ ਸਾਂ ਟੁਰਿਆ
ਵਿਹੜੇ ਵਿਚ ਸੀ ਚਾਨਣ ਨੱਚਦਾ
ਚੁੱਲ੍ਹੇ ਵਿਚ ਸੀ ਨਿੱਘ ਬਥੇਰਾ
ਅੰਦਰ ਬਾਹਰ ਫਿਰਿਆ ਵਿਸਾਰਾ
ਮੈਂ ਉਦੋਂ ਨਹੀਂ ਸਾਂ ਗਵਾਚਾ
ਚਾਨਣ ਅੰਦਰ ਬਾਹਰ ਬਥੇਰਾ
ਜੱਗ ਵਿਚ ਦੀਵੇ ਰਿਹਾ ਜਲਾਓਨਦਾ
ਆਪਣੀਆਂ ਤੋਂ ਤੋੜ ਕੇ ਰਿਸ਼ਤਾ
ਨਾਲ਼ ਬਿਗਾਨੀਆਂ ਕਿੱਕਲੀ ਪਾਉਂਦਾ
ਕੁੱਝ ਵੀ ਯਾਰੋ ਰਾਸ ਨਾ ਆਇਆ
ਆਪਣੀਆਂ ਕੋਲੋਂ ਦੂਰ ਸਾਂ ਹੋਇਆ
ਚਾਨਣ ਵਿਚ ਗਵਾਚਾ ਯਾਰੋ
ਮੈਨੂੰ ਲੱਭੋ!