ਥਰਕਦੇ ਪੈਰਾਂ ਤੋਂ
ਤਿਲਕਦੀਆਂ ਨਜ਼ਰਾਂ ਵਿਚੋਂ
ਇਕ ਭੁੱਖ ਭਟਕਦੀ ਹੈ
ਭੁੱਖ
ਜੋ ਜਿਸਮ ਚੋਂ ਟੁਰਦੀ ਹੈ
ਰੂਹ ਤੱਕ ਉੱਤਰ ਜਾਂਦੀ ਹੈ
ਹਰ ਦਿਨ, ਹਰ ਰਾਤ ਚੜ੍ਹੇ
ਹਰ ਮਹੀਨੇ, ਹਰ ਸਾਲ
ਹਰ ਐਤਵਾਰ
ਇਹ ਭੁੱਖ ਲਿਸ਼ਕਦੀ ਹੈ
ਤੇ ਹੋਰ ਤਿੱਖੀ ਹੁੰਦੀ ਹੈ
ਬਰਫ਼ਾਨੀ ਸਰਦ ਹਵਾਵਾਂ ਵਿਚ
ਅੱਗ ਬਰਸਾਓਨਦਿਆਂ ਰਾਹਵਾਂ ਵਿਚ
ਇਹ ਭੁੱਖ ਟੁਰਦੀ ਹੈ
ਇਕ ਮੌਸਮ ਤੋਂ ਦੂਜੇ ਮੌਸਮ ਤੱਕ
ਇਕ ਜਿਸਮ ਚੋਂ ਦੂਜੇ ਜਿਸਮ ਤੱਕ
ਇਕ ਨਜ਼ਰ ਤੋਂ ਦੂਜੀ ਤੱਕ
ਭੁੱਖ ਭਟਕਦੀ ਹੈ
ਭੁੱਖ ਤਰਸਦੀ ਹੈ
ਟੱਡ ਦੀ ਭੁੱਖ
ਰੂਹ ਦੀ ਭੁੱਖ
ਜਿਸਮ ਦੀ ਭੁੱਖ
ਸਫ਼ਰ ਕਰਦੀ ਹੈ