ਬੂਹਾ ਨਾ ਢੋ

ਬੂਹੇ ਵਿਚ ਸੂਰਜ ਖੜ੍ਹਾ ਹੈ
ਦਰ ਨਾ ਢੋ ਪਿੱਛਾ ਨਾ ਕਰ
ਮੰਨਿਆ ਕਿ ਰਾਤ ਹੈ ਕਾਲ਼ੀ ਹਨੇਰੀ
ਸ਼ੋਕ ਦੀ ਸੁੰਨਸਾਨ ਤੇ ਪਾਗਲ ਹਵਾ
ਚੁਫ਼ੇਰੇ ਜੰਮਿਆ ਹੈ ਬਰਫ਼ ਦਾ ਕੋਹ
ਫ਼ਿਰ ਵੀ ਬੂਹਾ ਨਾ ਢੋ
ਸੜਕ ਦੇ ਵਿਹੜੇ ਵਿਚ
ਭਾਂਬੜ ਬਲ਼ ਰਿਹਾ ਹੈ
ਮੰਨਿਆ ਕਿ
ਤਲਖ਼ੀਆਂ ਤੇ ਤੁਹਮਤਾਂ ਦਾ
ਬੂਹੇ ਤਕ ਵਗਦਾ ਦਰਿਆ
ਲਹਿਰਾਂ ਤੇ ਪਹਿਰਾ ਬੜਾ ਹੈ
ਨੌਕਰ ਵਿਚ ਦੜਾ ਵੱਟ
ਚਾਨਣ ਖੜ੍ਹਾ ਹੈ
ਅੰਦਰ ਆਉਣ ਦੇ ਬੂਹਾ ਨਾ ਢੋ
ਠੁਮਕ ਠੁਮਕ ਲੋੜੀਆਂ ਦਾ ਗੀਤ ਸ਼ੋਰ
ਬੂਹਾ ਨਾ ਢੋ
ਬੂਹੇ ਵਿਚ ਚਾਨਣ ਖੜ੍ਹਾ ਹੈ