ਮੈਂ ਤੇ ਮੇਰਾ ਜੀਵਨ

ਮੈਂ ਨੰਗੇ ਪੈਰੀਂ
ਅੱਗ ਤੇ ਟੁਰਦੀ ਹਾਂ
ਨਿੱਤ ਜਿਉਂਦੀ ਹਾਂ
ਮਰਦੀ ਹਾਂ
ਇਕ ਅੱਗ ਕਤਲ ਕਰਦੀ ਹਾਂ
ਮੈਂ ਕੈਨੀ ਚਿਰ ਭਰਮ ਪਾਲਾਂਗੀ
ਜੱਸਾ ਜਲਾਵਾਂ ਗੀ
ਸੱਚ ਤੋਂ ਦੌੜਾਂਗੀ
ਚੌਰਾਹੇ ਵਿਚ ਡਿੱਗਾਂਗੀ
ਦਮ ਤੋੜਾਂਗੀ
ਮੈਂ ਜੋ ਨਿੱਤ ਜ਼ਿੰਦਗੀ ਦੀ ਦੌੜ ਵਿਚ
ਨੰਗੇ ਪੈਰੀਂ ਅੱਗ ਤੇ ਦੌੜਦੀ ਹਾਂ
ਬਿਨਾ ਖੁੰਬ ਉੱਡਦੀ ਹਾਂ
ਆਪਣੇ ਜ਼ਿੰਦਾ ਹੋਣ ਦਾ ਹਨਕਾਰਾ
ਆਪ ਹੀ ਮੈਂ ਭਰ ਦੀ ਹਾਂ
ਫੁੱਲਾਂ ਦੇ ਜੰਗਲ਼ ਅਗਾਊ ਨਦੀ ਹਾਂ
ਮਹਿਕਾਂ ਵੰਡ ਦੀ ਹਾਂ
ਚੁਫ਼ੇਰੇ ਪਸਰੀ ਅੱਗ ਵਿਚ
ਨੰਗੇ ਪੈਰੀਂ ਟੁਰਦੀ ਹਾਂ
ਅੱਗ ਜਿਉਂਦੀ ਹਾਂ
ਅੱਗ ਮਰਦੀ ਹਾਂ
ਤੁਸੀ ਜੋ ਖੁੱਲੇ ਆਕਾਸ਼ ਵਿਚ
ਉਡਾਰੀਆਂ ਭਰਨ ਦਾ ਦਾਅਵਾ ਕਰਦੇ ਹੋ
ਚੁਫ਼ੇਰੇ ਅੱਗੇ ਸੱਚ ਦੇ ਜੰਗਲ਼ ਨੂੰ ਵੇਖ ਕੇ ਵੀ
ਅਣ ਦਿਖਾ ਕਰਦੇ ਹੋ
ਇਕ ਪਾਪ ਨੂੰ ਜਨਮ ਦਿੰਦੇ ਹੋ
ਇਕ ਪਾਪ ਦੀ ਹਾਮ੍ਹੀ ਭਰ ਦੇ ਹੋ
ਤੁਸੀ ਏਸ ਜੰਗਲ਼ ਵਿਚ ਇਕ ਦਿਨ ਸੜੋ ਗੇ