ਜਸਰਾਂ ਗੁਜ਼ਰੇ ਨਾਲ਼ ਉਹਦੇ

ਜਸਰਾਂ ਗੁਜ਼ਰੇ ਨਾਲ਼ ਉਹਦੇ
ਤੋਂ ਵੇਲ਼ਾ ਵੇਖ ਵਹਾਈਂ

ਇਸ ਦੇ ਨਾਲ਼ ਤਕਰਾਰ ਨਹੀਂ ਕਰਨੀ
ਮਨ ਨੂੰ ਇਹ ਸਮਝਾਈਂ

ਪਹਿਲੇ ਦਿਨ ਜਿਉਂ ਨਾਲ਼ ਟੋਰੀ ਸੀਂ
ਉਸ ਥੀਂ ਚਾਈਂ ਚਾਈਂ

ਹੁਣ ਵੀ ਇਸੇ ਪਿਆਰ ਸਭਾ ਥੀਂ
ਗੇੜੇ ਕੱਢਦੀ ਜਾਈਂ

ਇਸ ਦੇ ਨਾਲ਼ ਤਕਰਾਰ ਨਹੀਂ ਕਰਨੀ
ਮਨ ਤੋਂ ਇਹ ਸਮਝਾਈਂ