ਰੁੱਸਿਆ ਮੇਰਾ ਮਾਹੀ ਮੈਥੋਂ

ਰੁੱਸਿਆ ਮੇਰਾ ਮਾਹੀ ਮੈਥੋਂ
ਕੌਣ ਪੁੱਛੇ ਮੇਰਾ ਹਾਲ ਨੀ

ਸਾਰੇ ਆਪਣੇ ਹਾਲ ਦੇ ਕੈਦੀ
ਕੌਣ ਟੁਰੇ ਮੇਰੇ ਨਾਲ਼ ਨੀ

ਵੀੜ੍ਹੇ ਬਾਰੇ ਫ਼ਰ ਤੋਂ ਸੋਚੀਂ,
ਅਪਣਾ ਆਪ ਸੰਭਾਲ਼ ਨਯਯ

ਯਾਦ ਮਾਹੀ ਵਿਚ ਰੁੱਝੀ ਰਹਿ ਨਾ
ਰੋਗ ਅਵੱਲੜੇ ਪਾਲ਼ ਨੀ

ਲੰਘਦਾ ਜਾਵੇ ਦਿਨ ਇਹ ਸਾਰਾ
ਕਿਉਂ ਪਈ ਐਂ ਵਿਚ ਖ਼ਿਆਲ ਨੀ

ਜੇ ਕਰ ਮੀਤ ਬਨਾਣਾ ਉਸ ਨੂੰ
ਫ਼ਰ ਅਪਣਾ ਉਜਾਲ ਨਯਯ

ਵੀੜ੍ਹੇ ਬਾਰੇ ਫ਼ਰ ਤੋਂ ਸੋਚੀਂ,
ਅਪਣਾ ਆਪ ਸੰਭਾਲ਼ ਨਯਯ