ਦਿਲਬਰ ਨਾਲ਼ ਉਹ ਉਠਦੇ ਬਹਿੰਦੇ

ਦਿਲਬਰ ਨਾਲ਼ ਉਹ ਉਠਦੇ ਬਹਿੰਦੇ
ਉਸ ਨਾਲ਼ ਵਕਤ ਵਹਾਨਦੇ

ਜਿਧਰ ਦਿਲਬਰ ਕਰੇ ਇਸ਼ਾਰਾ
ਉਧਰ ਮੁੜ ਜਾਂਦੇ

ਦਿਲਬਰ ਦੀ ਗੱਲ ਯਾਦ ਨੀਂ ਰੱਖਦੇ
ਉਹ ਤੇ ਖਾਂਦੇ ਪਾਂਦੇ

ਸੱਜਣ ਦੇ ਦੀਦਾਰ ਦੇ ਭੁੱਖੇ
ਹੋਰ ਨਾ ਕੁੱਝ ਵੀ ਚਾਹੁੰਦੇ

ਆਪਣੇ ਸੋਹਣੇ ਦਿਲਬਰ ਵੱਲੋਂ
ਕਦੇ ਨਾ ਮੁੱਖ ਪਰ ਤਾਣਦੇ

ਪਿਆਰ ਪ੍ਰੀਤ ਦੇ ਸ਼ੋਹ ਵਿਚ ਨਜਮੀ
ਉਹ ਨੇਂ ਗ਼ੋਤੇ ਲਾਂਦੇ

ਦਿਲਬਰ ਨਾਲ਼ ਉਹ ਉਠਦੇ ਬਹਿੰਦੇ
ਉਸ ਨਾਲ਼ ਵਕਤ ਵਹਾਨਦੇ