ਦੁਨੀਆ ਦੁਨੀਆ ਕਰਦੀ ਡਿੱਠੀ

ਦੁਨੀਆ ਦੁਨੀਆ ਕਰਦੀ ਡਿੱਠੀ ਅੱਜ ਤੇ ਖ਼ਲਕਤ ਸਾਰੀ
ਇਸੇ ਸ਼ੈ ਦੇ ਪਿੱਛੇ ਭੱਜੇ ਜਿਹੜੀ ਬੇ ਇਤਬਾਰੀ

ਬੇ ਅਮਲੀ ਦਾ ਕੋੜ੍ਹ ਜਿਸਮ ਤੇ ਬੁੱਕਲ ਸ਼ਿਵ ਦੀ ਮਾਰੀ
ਓੜਕ ਲੱਭਣੀ ਏਸ ਨੂੰ ਨਜਮੀ ਅਮਲਾਂ ਬਾਝ ਏ ਖ਼ਵਾਰੀ