ਦੀਵਾ ਬੱਲੇ

ਦੀਵਾ ਬੱਲੇ ਸਾਰੀ ਰਾਤ
ਕਲੀਆਂ ਦਾ ਕੀ ਜੀਵਣਾ ਜੱਗ ਤੇ
ਜੇ ਨਾ ਭਰੇ ਹੁੰਗਾਰਾ ਕੋਈ
ਨਾ ਕੋਈ ਪਾਵੇ ਬਾਤ
ਦੀਵਾ ਬੱਲੇ ਸਾਰੀ ਰਾਤ

ਬੜੇ ਲਕਾਿਆਂ ਦਰਦ ਨਾ ਲੁਕਦੇ
ਵਧਦੇ ਜਾਂਦੇ ਇਹ ਨਹੀਂ ਮੁੱਕਦੇ
ਪਿਆਰ ਕਰਨ ਦਾ ਸਿਲਾ ਇਹ ਮਿਲਿਆ
ਦਰਦਾਂ ਦੀ ਸੌਗ਼ਾਤ
ਦੀਵਾ ਬੱਲੇ ਸਾਰੀ ਰਾਤ

ਉਮਰਾਂ ਨਾ ਹੁਣ ਲੰਘਦਿਆਂ ਨੇਂ
ਯਾਦਾਂ ਦਿਲ ਨੂੰ ਡੰਗਦੀਆਂ ਨੇਂ
ਟੁੱਟੇ ਤਾਰਿਆ ਇਹੋ ਹੈ ਸੀ
ਬੱਸ ਤੇਰੀ ਔਕਾਤ
ਦੀਵਾ ਬੱਲੇ ਸਾਰੀ ਰਾਤ

ਆਪਣੇ ਉਹ ਰਹੇ ਨਹਾ
ਸਵਿਸ ਪਹਿਲਾਂ ਜਿਹੇ ਹਾਲ ਰਹੇ ਨਾ
ਹਾਸਿਆਂ ਦੀ ਥਾਂ ਰਹਿੰਦੀ ਏ ਹਨ
ਹੰਝੂਆਂ ਦੀ ਬਰਸਾਤ
ਦੀਵਾ ਬੱਲੇ ਸਾਰੀ ਰਾਤ