ਮੇਰੇ ਮਹਿਲ

ਕਿਸ ਨੇ ਸੂਰਜ ਖੋਹਿਆ ਮੇਰੇ ਮਹਿਲਾਂ ਦਾ
ਪਤਾ ਪੱਤਾ ਰੋਇਆ ਮੇਰੇ ਮਹਿਲਾਂ ਦਾ

ਹੱਕ ਤੇ ਇਨਸਾਫ਼ ਨੇ
ਹਾੜ੍ਹੇ ਕੱਢੇ ਨੇਂ
ਜਿਸ ਵੀ ਖ਼ੂਨ ਹੈ ਚੋਇਆ
ਮੇਰੇ ਮਹਿਲਾਂ ਦਾ

ਢਾਉਣ ਪਏ ਮਹਿਲਾਂ ਦੇ
ਵਾਰਿਸ ਮਹਿਲਾਂ ਨੂੰ
ਲੱਭਣ ਸਾਹ ਲਕੋਇਆ
ਮੇਰੇ ਮਹਿਲਾਂ ਦਾ

ਜਦ ਜਦ ਵੀ ਤੂਫ਼ਾਨ
ਜਨੂਨੀ ਆਇਆ ਏਏ
ਸੀਸ ਕਤਲ ਹੈ ਹੋਇਆ
ਮੇਰੇ ਮਹਿਲਾਂ ਦਾ

ਰੁੱਤ ਪਿਆਸੇ ਕਿਹੜੇ
ਜਾਬਰ ਜ਼ਾਲਮ ਨੇ
ਫੁੱਲ ਜਿਹਾ ਦਿਲ ਕੋਹਿਆ
ਮੇਰੇ ਮਹਿਲਾਂ ਦਾ

ਬਾਗ਼ਾਂ ਨੇ ਬੰਜਰ ਹੀ
ਬਣਨਾ ਮਾਲੀ ਬਿਨ
ਰਾਖਾ ਸਵਿਸ ਖਲੋਇਆ
ਮੇਰੇ ਮਹਿਲਾਂ ਦਾ