ਤੁਸੀਂ ਹਨ ਨਾ ਜਾਣਾ

ਸੱਜਣ ਜੀ
ਤੁਸੀਂ ਹਨ ਨਾ ਜਾਣਾ
ਮੇਰਾ ਸ਼ਹਿਰ ਤੁਸਾਂ ਦਾ ਅੱਜ ਤੋਂ
ਭੁੱਲ ਜੋ ਸ਼ਹਿਰ ਪੁਰਾਣਾ
ਅੰਬਰ ਅਤੇ ਮਨ ਦੇ ਪੰਛੀ
ਲਾਉਂਦੇ ਫਿਰਨ ਉਡਾਰੀ
ਇਸ ਮੌਸਮ ਵਿਚ ਹਰ ਸ਼ੈ ਜਾਪੇ
ਹੱਦੋਂ ਵੱਧ ਪਿਆਰੀ
ਇਸ ਮੌਸਮ ਦੀ ਨਬਜ਼ ਪਛਾਣੋ
ਫਿਰ ਨਾ ਬਹਿ ਪਛਤਾਣਾ
ਸੱਜਣ ਜੀ
ਤੁਸੀਂ ਅੱਜ।।।

ਸੱਜਣ ਜੀ ਗੱਲ ਮਹਿਕਾਂ ਲਾਓ
ਮਹਿਕਾਂ ਖ਼ੂਬ ਹਨਧਾਓ
ਮਹਿਕਾਂ ਵਸਤਰ, ਮਹਿਕਾਂ ਜੀਵਨ
ਮਹਿਕਾਂ ਗੱਲ ਨਾਲ਼ ਲਾਓ
ਇਹ ਮਹਿਕਾਂ ਨੇਂ, ਮਹਿਕਾਂ ਅੰਦਰ
ਇਕ ਦਿਨ ਅੰਤ ਸਮਾਨਾਂ
ਤੁਸੀਂ ਅੱਜ।।।

ਇਸ ਪਲ ਹੀ ਜੇ ਤੁਸੀਂ ਤੁਰ ਗਏ
ਇਹ ਜਿੰਦ ਕੌਣ ਸੰਭਾਲ਼ੂ
ਕੱਲੀ ਜ਼ਹਿਰੀ ਪਵੇਗੀ
ਇਹ ਲੈ ਲੈ ਗ਼ਮ ਦੇ ਸਾਲੂ
ਸੱਜਣ ਜੀ ਕਿਧਰੇ ਭੁੱਲ ਕੇ ਨਾ
ਐਸਾ ਕਦਮ ਉਠਾਣਾ
ਸੱਜਣ ਜੀ
ਤੁਸੀਂ ਅੱਜ ਨਾ ਜਾਣਾ