ਬੋਲ ਜਨਦੜੀਏ

ਬੋਲ ਜਨਦੜੀਏ
ਸੱਜਣਾਂ ਦਾ ਘਰ ਕਿਹੜਾ ਨੀ
ਇਥੇ ਤਾਂ ਹੈ
ਹਰ ਇਕ, ਸੁਣਾ ਵੇੜ੍ਹਾ ਨੀ

ਸੁਣ ਸੰਨਾਟਾ ਸਾਰੇ ਪਾਸੇ
ਸਭ ਘਰ ਪਿੰਡਦੇ ਸਹਿਮੇ ਹੋਏ
ਕੀ ਇਹ ਡਰ ਹੈ ਵਹਿਮ ਜਾਂ ਕੋਈ
ਘਰ ਘਰ ਬੂਹੇ ਬਾਰੀਆਂ ਢੋਏ
ਕਿਸ ਨੇ ਉਸ ਦਾ ਲੁੱਟ ਲਿਆ
ਹਾਸਾ ਖੇੜਾ ਨੀ
ਬੋਲ ਜਿਨਦੜੀਏ।।।

ਦੱਸਦਾ ਨਾਂ ਕੋਈ ਚਾਰ ਚੁਫ਼ੇਰੇ
ਬੈਠਾ ਹਰ ਥਾਂ ਚੁੱਪ ਏ ਧਾਰੀ
ਕੰਧਾਂ ਸੰਗ ਕੇ ਆਗਈਯ
ਹਰ ਇਕ ਵਾਜ ਅਸਾਂ ਜੋ ਮਾਰੀ
ਕਿਹੜੀ ਗੱਲੋਂ ਦੱਸਦਾ ਨਾ
ਭੈ ਕਿਹੜਾ ਨੀ
ਬੋਲ ਜਿਨਦੜੀਏ।।।

ਗੱਲ ਲੱਗ ਕੇ ਨਾਂ ਪਿਆਰ ਪਾਉਂਦੀਆਂ
ਏਸ ਪਿੰਡ ਦਿਆਂ ਜੂਹਾਂ
ਮੋਹ ਮੁਹੱਬਤ ਵਾਲਿਆਂ
ਸਵਿਸ ਤੁਰ ਗਈਆਂ ਰੂਹਾਂ
ਨਜ਼ਰ ਨਿਗਾਹਾਂ ਸੁੱਟ ਗਿਆ
ਏ ਕਿਹੜਾ ਨੀ
ਬੋਲ ਜਿਨਦੜੀਏ ।।।