ਮਹਿਰਮਾ ਵੇ ਮਹਿਰਮਾ

ਮਹਿਰਮਾ ਵੇ ਮਹਿਰਮਾ
ਹਵਾ ਵਾਲੇ ਠੰਢੇ ਬੱਲੇ
ਲਗਦਾ ਏ ਸ਼ਹਿਰੋਂ ਆਈਏ
ਪੁੱਛਿਆ ਮੈਂ ਇਨ੍ਹਾਂ ਕੋਲੋਂ
ਮੇਰੇ ਸੋਹਣੇ ਸੱਜਣਾ ਦਾ
ਕਿਉਂ ਨਹੀਂ ਸੁਨੇਹਾ ਵੇ ਲਿਆਏ

ਬੜੇ ਅਸੀਂ ਦੱਸਾਂ ਤੈਨੂੰ
ਜਦੋਂ ਦਾ ਜੁਦਾ ਹੋਇਯੋਂ
ਲੱਖ ਲੱਖ ਖ਼ਤ ਤੈਨੂੰ ਪਾਏ

ਸਾਹਵਾਂ ਦੀ ਉਮਰ ਸਾਡੀ
ਦਿਨੋ ਦਿਨ ਘਟੀ ਜਾਵੇ
ਤੇਰਾ ਨਾ ਪਰ ਆਈਏ

ਅਸਾਂ ਨੇ ਤਾਂ ਲੱਖ ਲੱਖ
ਪਿਆਰ ਭਰੇ ਖ਼ਤ ਤੈਨੂੰ
ਉਂਗਲਾਂ ਦੇ ਪੁੱਟੇ ਵੀ ਦਿਖਾਏ

ਮਾਰੂਥਲ ਗ਼ਮਾਂ ਦੇ ਚ
ਹੰਝੂ ਤੇਰੀ ਯਾਦ ਵਾਲੇ
ਚੌ ਚੌ ਕੇ ਸਾਗਰ ਬਣਾਏ

ਚੇਨ ਨਾ ਨਿਮਾਣੀ ਆਵਯੇ
ਦਿਨ ਅਤੇ ਰਾਤ ਹਨ
ਨੈਣ ਤੇਰੀ ਦੀਦ ਦੇ ਤਿਹਾਏ
ਮਰਨ ਨਾ ਦੇਣ ਸਾਨੂੰ
ਜੀਵਨ ਵੀ ਨਾ ਦੇਣ ਸਾਨੂੰ
ਲਾਰੇ ਤੇਰੇ ਨਿੱਕੇ ਨਿੱਕੇ ਲਾਏ

ਜਦੋਂ ਕਦੇ ਮਹਿਫ਼ਲਾਂ ਚ
ਨਾਮ ਤੇਰਾ ਲਵੇ ਕੋਈ
ਸੀਨੇ ਵਿਚ ਅੱਗ ਮਚ ਜਾਏ

ਇੰਜ ਜਿਵੇਂ ਵੈਰੀ ਕੋਈ
ਰਿਸਦੇ ਹੋਏ ਜ਼ਖ਼ਮਾਂ ਤੇ
ਲੱਪਾਂ ਭਰ ਲੋਨ ਬੱਕੀ ਜਾਏ

ਪੌਣਾ ਦੇ ਹੈ ਹੱਥੀਂ ਘੱਲੀ
ਆਖ਼ਰੀ ਇਹ ਚਿੱਠੀ ਤੀਨੋਂਂ
ਆ ਕੇ ਜੇ ਦਰਦ ਵਨਡਾਈਂਂ

ਹੋ ਜਾਵੇ ਨਿਹਾਲ ਜਿੰਦ
ਖ਼ੁਸ਼ੀਆਂ ਦੇ ਨਾਲ਼ ਲੱਦ ਸੀ
ਆਖੇ ਸਵਿਸ ਨੇ ਆਏਇ

ਬੰਦ ਹੋਣ ਅੱਖੀਆਂ
ਉਡੀਕਾਂ ਵਿਚ ਥੱਕੀਆਂ
ਰੂਹ ਅਸਮਾਨੀ ਉੱਡ ਜਾਏ