ਹੋਰ ਕੋਈ ਮਜਬੂਰੀ ਏ ਤੇ ਰਹਿਣ ਦਿਓ

ਜਾਵੇਦ ਆਰਿਫ਼

ਹੋਰ ਕੋਈ ਮਜਬੂਰੀ ਏ ਤੇ ਰਹਿਣ ਦਿਓ ਦਿਲ ਦੀ ਨਹੀਂ ਮਨਜ਼ੂਰੀ ਏ ਤੇ ਰਹਿਣ ਦਿਓ ਕੱਲ੍ਹ ਪਰਸੋਂ ਆ ਜਾਣਾ ਅਸੀਂ ਆਦੀ ਆਂ੓ ਕੋਈ ਕੰਮ ਜ਼ਰੂਰੀ ਏ ਤੇ ਰਹਿਣ ਦਿਓ ਜਾਮ ਨੂੰ ਛੱਡੋ, ਜ਼ਹਿਰ ਵੀ ਦੇਸੂ ਪੈਲੇਸਾਂ ਸੰਗਤ ਦੀ ਮਜ਼ਦੂਰੀ ਏ ਤੇ ਰਹਿਣ ਦਿਓ ਜਾਮ ਵਿਸਾਲ ਦਾਦੇ ਕੇ ਛੱਡਣਾ ਚੰਗਾ ਨਹੀਂ ਇਸ਼ਕ ਦੀ ਸ਼ਰਤ ਜੇ ਦੂਰੀ ਏ ਤੇ ਰਹਿਣ ਦਿਓ ਪੀਲਕ ਸਾਡੇ ਮੂੰਹ ਤੇ ਚੰਗੀ ਲਗਦੀ ਏ ਉਹਦਾ ਰੰਗ ਸਨਦੋਰੀ ਏ ਤੇ ਰਹਿਣ ਦਿਓ ਆਰਿਫ਼ ਜਾਨ ਤੱਲੀ ਤੇ ਲੈ ਕੇ ਫਿਰਦਾ ਏ ਇਹ ਮੰਦੀ ਮਸ਼ਹੂਰੀ ਏ ਤੇ ਰਹਿਣ ਦਿਓ

Share on: Facebook or Twitter
Read this poem in: Roman or Shahmukhi