ਪਲਕਾਂ ਨੂੰ ਪਏ ਕਰਦੇ ਨਮ

ਜੁਨੈਦ ਅਕਰਮ

ਪਲਕਾਂ ਨੂੰ ਪਏ ਕਰਦੇ ਨਮ । ਤੇਰੇ ਹਿਜਰ ਫ਼ਰਾਕ ਦੇ ਗ਼ਮ । ਰੋਕਿਆਂ ਹੰਝੂ ਰੁਕਦੇ ਨਹੀਂ, ਮਾਰਾਂ ਚੀਕਾਂ ਜ਼ਮਜ਼ਮ ਜ਼ਮ । ਮਾਹੀ ਬਾਝ ਨਾ ਲੰਘੇ ਪੁਲ, ਔਖੇ ਹੁੰਦੇ ਜਾਂਦੇ ਦਮ । ਪੁੱਠੀਆਂ ਇਸ਼ਕ ਦੀ ਸੂਲ਼ੀ 'ਤੇ, ਟੰਗ ਕੇ ਲਾਹ ਲਓ ਮੇਰਾ ਚੰਮ । ਦਰਦ ਫ਼ਰਾਕ ਦਾ ਮੱਕੇ ਤਦ, ਕਰ ਦੀਏ ਹੁਸਨ ਤੇਰਾ ਜੇ ਦਮ । ਖ਼ੂਨ ਸਫ਼ੈਦ ਹੋਏ ਸਭ ਦੇ, ਯਾ ਫਿਰ ਗਏ ਰਗਾਂ ਵਿਚ ਜਮ । ਉਹੋ ਕੌਮਾਂ ਜ਼ਿੰਦਾ ਰਹਿਣ, ਕਿਰਿਆ ਕਰਨ ਜੋ ਹਰਦਮ ਕੰਮ । ਵਕਤ ਗਵਾਚਾ ਨਹੀਂ ਲੱਭਦਾ, ਲੱਭਦੀਆਂ ਲੱਭਦੀਆਂ ਪੇ ਗਏ ਖਮ । ਹਰ ਕੋਈ ਯਾਰ ਨਹੀਂ ਹੁੰਦਾ, ਪੱਲੇ ਬੰਨ੍ਹ 'ਜੁਨੈਦ ਅਕਰਮ'

Share on: Facebook or Twitter
Read this poem in: Roman or Shahmukhi

ਜੁਨੈਦ ਅਕਰਮ ਦੀ ਹੋਰ ਕਵਿਤਾ