ਰਾਸਾਂ ਪਕੜ ਕਲਮ ਦਿਆਂ ਲਫ਼ਜ਼ਾਂ ਸ਼ਿਅਰ ਨਮਾਜ਼ ਏ ਨੀਤੀ

ਰਾਸਾਂ ਪਕੜ ਕਲਮ ਦਿਆਂ ਲਫ਼ਜ਼ਾਂ ਸ਼ਿਅਰ ਨਮਾਜ਼ ਏ ਨੀਤੀ
ਸ਼ੌਕ ਦੇ ਘੋੜੇ ਅਤੇ ਸੋਚਾਂ ਫੇਰ ਸਵਾਰੀ ਕੀਤੀ

ਇਸ਼ਕ ਦੇ ਪੈਂਡੇ ਚਾੜ੍ਹ ਕੇ ਸਾਨੂੰ ਹੱਸਣ ਹੋਰੀਂ ਲੱਕ ਬੈਠੇ
ਭਾਲ਼ ਉਨ੍ਹਾਂ ਦੀ ਕਰਦੇ ਕਰਦੇ ਉਮਰ ਅਸਾਡੀ ਬੀਤੀ

ਇਸ ਮਸਤਾਨੇ ਨੂੰ ਫਿਰ ਮੁੜਕੇ ਹੋਸ਼ ਕਦੀ ਨਹੀਂ ਆਇਆ
ਉਹਦੇ ਮੀਇਖ਼ਾਨੇ ਚੋਂ ਜਿਸਨੇ ਇਸ਼ਕ ਸ਼ਰਾਬ ਏ ਪੀਤੀ

ਯਾਦ ਸੱਜਣ ਦੀ ਦਿਲ ਵਿਚ ਰੱਖ ਕੇ ਦਿਲ ਚੋਂ ਨਿੱਤ ਮੁਕਾਈਏ
ਹਿਰਸ-ਹਵਸ ਸ਼ਤਾਨੀ ਸੋਚਾਂ ਨਾਲੇ ਗੰਦ ਪਲੀਤੀ

ਉਹਦੇ ਪਿਆਰ ਸਨਦੀਸੇ ਚਮਚਮ ਅੱਖੀਆਂ ਦੇ ਨਾਲ਼ ਲਾਈਏ
ਜਿਹਨੇ ਪ੍ਰੇਮ ਕਹਾਣੀ ਸਾਡੀ ਕੀਤੀ ਫ਼ੀਤੀ ਫ਼ੀਤੀ

ਕਿਧਰੇ 'ਤੇ ਕੋਈ ਆਲਮ ਆਮਿਲ ਦੱਸਦਾ ਪੰਧ ਵਿਖਾਉਂਦਾ
ਜੀ ਕਰਦਾ ਸੀ ਮੇਰਾ ਰੱਬਾ ਮੈਂ ਵੀ ਜਾਂ ਮਸੀਤੀਂ

ਇਕੋ ਰੂਪ 'ਜੁਨੈਦ ਅਕਰਮ' ਜੀ ਚਾਰੇ ਵਿਨੇ ਦੱਸੇ
ਆਪੇ ਮੀਆਂ ਫ਼ਸੀਹਤ ਜਿਹੜਾ ਬੰਦਾ ਫਿਰੇ ਨੱਸੀਤੀ