ਬੀਕਸੋ, ਮਜ਼ਲੂਮੋਂ ਸਾਡੇ ਨੇੜੇ ਆਓ

ਬੀਕਸੋ, ਮਜ਼ਲੂਮੋਂ ਸਾਡੇ ਨੇੜੇ ਆਓ
ਜ਼ਾਲਿਮੋ 'ਤੇ ਫ਼ਿਰਨੋਂ ਸਾਥੋਂ ਦੂਰ ਹੋ ਜਾਓ

ਵੇਲੇ ਦੇ ਨਮਰੂਦਾਂ ਦੇ ਨਾਲ਼ ਜੰਗ ਅਸਾਡੀ,
ਸਾਨੂੰ ਦਹਿਸ਼ਤਗਰਦੀ ਦੇ ਨਾ ਖ਼ਾਤੇ ਪਾਉ

ਇਨਸਾਨਾਂ ਦੀਆਂ ਖੱਲਾਂ ਨੋਚਣ ਵਾਲਿਓ ਲੋਕੋ,
ਸਾਨੂੰ ਇਨਸਾਨੀਅਤ ਦਾ ਨਾ ਸਬਕ ਸਿਖਾਉ

ਸਾਡਾ ਮਜ਼ਹਬ ਪਿਆਰ ਮੁਹੱਬਤ, ਅਮਨ ਸਿਖਾਂਦਾ,
ਸਾਡਾ ਦੀਨ ਇਹ ਕਹਿੰਦਾ ਵੈਰ-ਵਿਰੋਧ ਮੁਕਾਉ

ਕੀਨਾ-ਪ੍ਰਵਰ ਝੂਠੇ ਅਤੇ ਮੁਨਾਫ਼ਿਕ ਸਭ ਨੂੰ,
ਯਾਰ 'ਜੁਨੈਦ ਅਕਰਮ' ਜੀ ਸਾਥੋਂ ਦੂਰ ਹਟਾਓ