ਮਹਿਲ ਉਸਾਰਿਆ ਸੰਗਮਰਮਰ ਦਾ ਘਰ ਬਣਾ ਨਹੀਂ ਸਕਿਆ

ਜੁਨੈਦ ਅਕਰਮ

ਮਹਿਲ ਉਸਾਰਿਆ ਸੰਗਮਰਮਰ ਦਾ ਘਰ ਬਣਾ ਨਹੀਂ ਸਕਿਆ । ਸਿੱਕਾ ਬਾਗ਼ ਉਗਾਇਆ ਪਰ ਮੈਂ ਮੀਂਹ ਵਿਰਸਾ ਨਹੀਂ ਸਕਿਆ । ਇਕ ਇਕ ਕਰਕੇ ਸਾਰੇ ਵੈਰੀ ਮਾਰ ਮੁਕਾਏ ਬਾਹਰੋਂ, ਘਰ ਦੇ ਅੰਦਰੋਂ ਪਰ ਮੈਂ ਅਪਣਾ ਵੀਰ ਮੁਕਾ ਨਹੀਂ ਸਕਿਆ । ਚਾਰ ਚੁਫ਼ੇਰਿਓਂ ਚਲੇ ਤੀਰ ਨਿਸ਼ਾਨੇ 'ਤੇ ਨਹੀਂ ਲੱਗੇ, ਪਰ ਉਹ ਨਜ਼ਰਾਂ ਦੇ ਤੇਰਾਂ ਤੋਂ ਦਿਲ ਬਚਾ ਨਹੀਂ ਸਕਿਆ । ਉਹ ਪੱਥਰ ਦਿਲ ਮੁਨੀਆਂ ਹੀ ਨਹੀਂ ਲੱਖ ਮਨਾਇਆ ਉਹਨੂੰ, ਰੋ ਰੋ ਰੱਬ ਮਨਾ ਲਿਆ ਪਰ ਮੈਂ ਯਾਰ ਮਨਾ ਨਹੀਂ ਸਕਿਆ । ਜਿਸ ਤੇ ਮਾਨ 'ਜੁਨੈਦ' ਕਰਾਂ ਮੈਂ ਜਿਸਦੇ ਨਾਜ਼ ਉਠਾਵਾਂ, ਅੱਜ ਤੀਕਰ ਮੈਂ ਐਸਾ ਸੋਹਣਾ ਬੱਤ ਬਣਾ ਨਹੀਂ ਸਕਿਆ

Share on: Facebook or Twitter
Read this poem in: Roman or Shahmukhi

ਜੁਨੈਦ ਅਕਰਮ ਦੀ ਹੋਰ ਕਵਿਤਾ