ਜੰਗਲ਼ ਦੇ ਵਿਚ ਇਕੱਲਾ ਹੋਵਾਂ ਜੀ ਕਰਦਾ ਏ

ਕਵਿੰਦਰ ਚਾਂਦ

ਜੰਗਲ਼ ਦੇ ਵਿਚ ਇਕੱਲਾ ਹੋਵਾਂ ਜੀ ਕਰਦਾ ਏ ਰੁੱਖਾਂ ਦੇ ਗਲ ਲੱਗ ਕੇ ਰੋਵਾਂ, ਜੀ ਕਰਦਾ ਏ ਸੀਨੇ ਅੰਦਰ ਚਾਂਦ ਉੱਗਾਵਾਂ ਮਿੱਥੇ ਸੂਰਜ ਨੈਣਾਂ ਦੇ ਵਿਚ ਧਰਤ ਸਮੋਵਾਂ ਜੀ ਕਰਦਾ ਏ ਗ਼ਜ਼ਲਾਂ ਵਿਚ ਪਰੋਣ ਤੋਂ ਪਹਿਲਾਂ ਸਭ ਸ਼ਬਦਾਂ ਨੂੰ ਚਾਨਣ ਦੇ ਦਰਿਆ ਵਿਚ ਧੁੱਵਾਂ ਜੀ ਕਰਦਾ ਏ ਰੂਹ ਦੀ ਪਿਆਸ ਬੁਝਾ ਸਕਦਾ ਏ ਜਿਸਦਾ ਪਾਣੀ ਇਸ ਨਦੀ ਵਿਚ ਬੁੱਕ ਡੁਬੋਵਾਂ ਜੀ ਕਰਦਾ ਏ ਆਪਣੇ ਅੰਦਰ ਲੈ ਸ਼ੀਸ਼ੇ ਆਪਾ ਤਕਾਂਾ ਕਾਸ਼, ਮੈਂ ਆਪਣੇ ਸਨਮੁੱਖ ਹੋਵਾਂ ਜੀ ਕਰਦਾ ਏ ਰੁੱਖ ਫ਼ਕੀਰਾਂ ਦੀ ਰੂਹ ਨੇ ਜਾਂ ਵਿਛੜੇ ਮਾਪੇ ਜਾ ਜਾ ਰੁੱਖਾਂ ਵਿਚ ਖੜੋਵਾਂ ਜੀ ਕਰਦਾ ਏ

Share on: Facebook or Twitter
Read this poem in: Roman or Shahmukhi

ਕਵਿੰਦਰ ਚਾਂਦ ਦੀ ਹੋਰ ਕਵਿਤਾ