ਕਵਿਤਾਵਾਂ ਦੇ ਨਾਮ

ਜਿੱਦਾਂ ਰੱਖਦਾ ਜੀਵਨ ਹੁੰਦਾ
ਧੁੱਪਾਂ ਤੇ ਛਾਵਾਂ ਦੇ ਨਾਮ
ਮੇਰਾ ਅੱਧਾ ਜੀਵਨ ਤੇਰਾ
ਬਾਕੀ ਕਵਿਤਾਵਾਂ ਦੇ ਨਾਮ

ਛੋਹਣ ਛੁਹਾਈ ਕਰਦੇ ਕਰਦੇ
ਬਿਰਖ ਦੁਆਲੇ ਆ ਪਾਣਾ
ਸਭ ਕੁੱਝ ਤੇਰਾ, ਸਭ ਕੁੱਝ ਮੇਰਾ
ਉਨ੍ਹਾਂ ਕੁੱਝ ਲਾਵਾਂ ਦੇ ਨਾਮ

ਨਾ ਪੋਤੇ ਨਾ ਦੋਹਤੇ ਪਰਤੇ
ਨਾ ਪ੍ਰਦੇਸੋਂ, ਧੀਆਂ ਪੁੱਤਰ
ਸਿਰਨਾਵੇਂ ਤੇ ਪੁੱਜੇ ਡਾਲਰ
ਅੱਧਮੋਈਆਂ ਮਾਵਾਂ ਦੇ ਨਾਮ

ਦੁਨੀਆਂ ਘੁੰਮ ਕੇ ਆਵਾਂ ਗਾਹ
ਮਾਂ ਚਰਨੀਂ ਤੇ ਤੇਰੇ ਕੋਲ਼
ਦੁਨੀਆਂ ਦੀ ਸਾਰੀ ਗੁਲਾਈ
ਇਨ੍ਹਾਂ ਦੋਂਹ ਥਾਵਾਂ ਦੇ ਨਾਮ

ਜੀਵਨ ਦਾ ਇਹ ਮੁਖੜਾ ਪੈਂਡਾ
ਤਪਦੇ ਥਲ, ਪੈਰਾਂ ਦੇ ਛਾਲੇ
ਤੇਰੇ ਤੂੰ ਤੱਕ ਆਈਆਂਂ
ਚਾਨਣੀਆਂ ਰਾਹਵਾਂ ਦੇ ਨਾਮ