ਲਗਦਾ ਸੀ ਕਿ ਹੁਣ ਤਾਂ ਤੁਰਨਾ ਭੁੱਲ ਗਏ

ਲਗਦਾ ਸੀ ਕਿ ਹੁਣ ਤਾਂ ਤੁਰਨਾ ਭੁੱਲ ਗਏ
ਐਸਾ ਤੁਰੇ ਕਿ ਘਰ ਨੂੰ ਮੁੜਨਾ ਭੁੱਲ ਗਏ

ਇਕ ਵਾਰੀ ਆਵਾਜ਼ ਖ਼ਾਮੋਸ਼ੀ ਦਯਯ
ਮੁੜ ਕੇ ਸਭ ਆਵਾਜ਼ਾਂ ਸੁਣਨਾ ਭੁੱਲ ਗਏ

ਮੈਨੂੰ ਨਹੀਂ ਵਹਾ ਸਕਦੇ , ਤੇਰੇ ਹੰਝੂ
ਪੱਥਰ ਪਾਣੀ ਦੇ ਵਿਚ ਰੁੜ ਨਾ ਭੁੱਲ ਗਏ

ਆਲਣਿਆਂ ਦੇ ਨਿੱਘ ਭਰਮਾਏ ਐਦਾਂਂ
ਪੰਛੀ ਅੰਬਰ ਅਤੇ ਉਡਣਾ ਭੁੱਲ ਗਏ

ਸਾਰਾ ਆਲਮ ਹੀ ਗਜ਼ ਲਾਇਆ ਜਾਣਾ ਸੀ
ਤੇਰੇ ਨਕਸ਼ ਫ਼ਜ਼ਾ ਵਿਚ ਖੁਰਨਾ ਭੁੱਲ ਗਏ

ਖ਼ੋਰੇ ਸ਼ੀਸ਼ੇ ਸੀ ਕਿ ਕੱਚੇ ਧਾਗੇ ਸੀ
ਤੜਕੇ ਰਿਸ਼ਤੇ ਮੁੜਕੇ ਜੁੜਨਾ ਭੁੱਲ ਗਏ