ਦਿਲ ਚਿ ਲੈ ਕੇ ਇਕ ਨਵਾਂ ਸੰਸਾਰ ਐਥੇ ਆ ਗਏ

ਦਿਲ ਚਿ ਲੈ ਕੇ ਇਕ ਨਵਾਂ ਸੰਸਾਰ ਐਥੇ ਆ ਗਏ
ਸੋਚ ਡਾਲਰਾਂ ਦੀ ਭਾ ਗਈ ਛਣਕਾਰ ਐਥੇ ਆ ਗਏ

ਜ਼ਿੰਦਗਾਨੀ ਦੇਸ਼ ਦੇ ਨਾਲੋਂ ਸੁਖਾਵੀਂ ਜਾਪਦੀ
ਮਿਹੰਤਾਂ ਤੋਂ ਹੋ ਰਹੇ ਬਲਿਹਾਰ ਐਥੇ ਆ ਗਏ

ਹੈ ਤਹਿਜ਼ੀਬ ਤੇ ਤਿਉਹਾਰ ਐਥੇ ਦੇ ਨਵੇਂ
ਲੋਕ ਹਰ ਦੇਸ਼ ਦੇ ਹੁਣ ਯਾਰ, ਐਥੇ ਆ ਗਏ

ਰਿਹ ਰਹੇ ਹਾਂ ਏਸ ਥਾਂ, ਜੀ ਰਹੇ ਪੰਜਾਬ ਵਿਚ
ਪੈਰ ਨੇ ਦੋ ਬੇੜੀਆਂ ਵਿਚਕਾਰ ਐਥੇ ਆ ਗਏ

ਹੁਣ ਬੇਗਾਨੇ ਦੇਸ਼ ਨੂੰ ਹੀ ਨੀਰ ਅਪਣਾ ਜਾਣ ਤੂੰ
ਫੇਰ ਬਣੇਗੀ ਜ਼ਿੰਦਗੀ ਗੁਲਜ਼ਾਰ ਐਥੇ ਆ ਗਏ