ਰਾਤਰੀ ਦਾ ਦਿਨ ਬਣਾ ਕੇ ਦੇਖੀਏ

ਰਾਤਰੀ ਦਾ ਦਿਨ ਬਣਾ ਕੇ ਦੇਖੀਏ
ਨੇਰ੍ਹਿਆਂ ਨੂੰ ਰੁਸ਼ਨਾ ਕੇ ਦੇਖੀਏ

ਇਸ਼ਕ ਦੇ ਰਾਹਾਂ ਤੇ ਜਾ ਕੇ ਦੇਖੀਏ
ਪੱਟ ਦੀ ਮੱਛੀ ਬਣਾ ਕੇ ਦੇਖੀਏ

ਧਰਤ ਦੇ ਕਣ ਚਿ ਜੋ ਗੂੰਜੇ ਸੱਦਾ
ਏਸ ਤਰ੍ਹਾਂ ਦਾ ਗੀਤ ਗਾ ਕੇ ਦੇਖੀਏ

ਝੱਲ ਹੈ ਜੋ ਮੰਜ਼ਿਲਾਂ ਨੂੰ ਪਾਉਣ ਦਾ
ਸ਼ੌਕ ਨੂੰ ਝੱਲਾ ਬਣਾ ਕੇ ਦੇਖੀਏ

ਲਕਸ਼ ਖ਼ਾਤਿਰ ਜੂਝ ਜਾਣਾ ਜ਼ਿੰਦਗੀ
ਲਕਸ਼ ਖ਼ਾਤਿਰ ਸਿਰ ਕੱਟਾ ਕੇ ਦੇਖੀਏ