ਫੇਰ ਉਸ ਦੀ ਗੱਲ ਤੇ ਇਤਬਾਰ ਹੁੰਦਾ ਜਾ ਰਿਹਾ ਏ

ਫੇਰ ਉਸ ਦੀ ਗੱਲ ਤੇ ਇਤਬਾਰ ਹੁੰਦਾ ਜਾ ਰਿਹਾ ਏ
ਜਾਪਦਾ ਏ ਫੇਰ ਕਈ ਵਾਰ ਹੁੰਦਾ ਜਾ ਰਿਹਾ ਏ

ਬਾਗ਼ ਦਾ ਹਰ ਫੁਲ ਹੀ ਹੁਣ ਖ਼ਾ ਹੁੰਦਾ ਜਾ ਰਿਹਾ ਏ
ਦੇਖ ਕੈਸਾ ਅੱਜ ਦਾ ਸੰਸਾਰ ਹੁੰਦਾ ਜਾ ਰਿਹਾ ਏ

ਜ਼ਿੰਦਗੀ ਦੀ ਤੋਰ ਜਿਉਂ ਜਿਉਂ ਤੇਜ਼ ਹੁੰਦੀ ਜਾ ਰਹੀ
ਜ਼ਿੰਦਗੀ ਦਾ ਪੰਧ ਘੁੰਜਲ-ਦਾਰ ਹੁੰਦਾ ਜਾ ਰਿਹਾ ਏ

ਚੰਨ ਦੀ ਵੀ ਸੈਰ ਕਰ ਆਇਆ ਹੈ ਭਾਵੇਂ ਆਦਮੀ
ਧਰਤ ਉਤੇ ਫੇਰ ਵੀ ਬਿਮਾਰ ਹੁੰਦਾ ਜਾ ਰਿਹਾ ਏ