ਅੱਖੀਆਂ ਥੀਂ ਪੱਟੀ ਖੋਲ ਗ਼ਾਫ਼ਲ

ਅੱਖੀਆਂ ਥੀਂ ਪੱਟੀ ਖੋਲ ਗ਼ਾਫ਼ਲ, ਦੁੱਲਾ ਜ਼ਾਏ ਨਾ ਉਮਰ ਗੰਵਾ ਕੇ ਜਾ
ਲੰਮਾਂ ਰਾਹ ਤੇ ਤਿੰਨ ਤਨਹਾ ਹੋ ਸੀਂ, ਕੁਝ ਸੰਗ ਸਾਮਾਨ ਬਣਾ ਕੇ ਜਾ
ਰਾਹੀਂ ਧਾੜ ਦੀ ਪੈਣ ਤੇ ਬਚਣ ਕਾਰਨ, ਕਸਰਤ ਆਪਣੀ ਤੋਂ ਵੀ ਜਮਾ ਕੇ ਜਾ
ਖ਼ੁਸ਼ ਤਬਾ ਜੇ ਖ਼ਵਾਹਿਸ਼ ਈਮਾਨ ਰੱਖੀਂ, ਸੱਚੇ ਸਾਹਿਬ ਦਾ ਹੁਕਮ ਬਜਾ ਕੇ ਜਾ