ਸ। ਸਾਬਤ ਕਦਮ ਰਹੋ ਨਿੱਕੀਆਂ ਤੇ

ਸ। ਸਾਬਤ ਕਦਮ ਰਹੋ ਨਿੱਕੀਆਂ ਤੇ, ਪਿਆਰੇ ਬਦੀ ਥੀਂ ਹਰਦਮ ਬਚਾ ਦਿਲ ਨੂੰ
ਨਾਲ਼ ਨਫ਼ਸ ਸ਼ਰੀਰ ਨਾ ਹੋਵੇ ਸ਼ਾਮਿਲ, ਗੋਸ਼ੇ ਬੈਠ ਹਮੇਸ਼ ਸਮਝਾ ਦਿਲ ਨੂੰ
ਅਸਤਗ਼ਫ਼ਾਰ ਪੜ੍ਹ ਕੇ ਜ਼ਿਕਰ ਰੱਬ ਕਰ ਕੇ, ਸ਼ੀਸ਼ੇ ਵਾਂਗ ਸਫ਼ਾ ਬਣਾ ਦਿਲ ਨੂੰ
ਖ਼ੁਸ਼ ਤਬਾ ਗ਼ਰੂਰ ਥੀਂ ਰੋਕ ਕੇ ਤੇ ਕਰਨੀ ਆਜ਼ਜ਼ੀ ਸਦਾ ਸਿਖਾ ਦਿਲ ਨੂੰ