ਹਾਸਿਦਾਂ ਲੋਕਾਂ ਦੇ ਲੱਗ ਆਖੇ,

ਹਾਸਿਦਾਂ ਲੋਕਾਂ ਦੇ ਲੱਗ ਆਖੇ, ਝੱਟ ਪੱਟ ਯਾਰੀ ਤੋੜ ਦਈ ਦੀ ਨਹੀਂ
ਬਰਖ਼ਿਲਾਫ਼ ਆਪਣੇ ਕੋਈ ਬਾਤ ਸੁਣ ਕੇ, ਬਣ ਤਹਿਕੀਕ ਸੱਚੀ ਮੰਨ ਲਈ ਦੀ ਨਹੀਂ
ਖਾ ਕੀਤਾ ਗ਼ੁੱਸੇ ਵਿਚ ਆ ਫ਼ੋਰਾ, ਕੋਈ ਗੱਲ ਭੈੜੀ ਮੂੰਹੋਂ ਕਹੀ ਦੀ ਨਹੀਂ
ਖ਼ੁਸ਼ ਤਬਾ ਸਬੂਤ ਬਿਨ ਬੋਲ ਕੇ ਤੇ, ਝੂਠਾ ਹੋ ਸ਼ਰਮਿੰਦਗੀ ਸਹੀਦੀ ਨਹੀਂ