ਹ ਹੋਵੇ ਜੇ ਹਿੰਮਤ ਤੇ ਭਲਾ ਕਰਦੇ

ਹ ਹੋਵੇ ਜੇ ਹਿੰਮਤ ਤੇ ਭਲਾ ਕਰਦੇ, ਕਦੀ ਕਰ ਬੁਰਾਈ ਤੇ ਕਿਸ ਨਾਹੀਂ
ਸਦਾ ਰਹੋ ਡਰਦਾ ਇਸ ਕਹਾਰ ਕੋਲੋਂ, ਵੇਖ ਕਿਸੇ ਦੁਖੀਆਰ ਨੂੰ ਹੱਸ ਨਾਹੀਂ
ਵਾਅਦਾ ਕਰ ਨਾ ਕਦੀ ਇਸ ਕੰਮ ਦਾ ਤੋਂ, ਜਿਥੇ ਚੱਲ ਸਕੇ ਤੇਰਾ ਵੱਸ ਨਾਹੀਂ
ਖ਼ੁਸ਼ ਤਬਾ ਉਹ ਸੁਖ਼ਨ ਕਿਸ ਕੰਮ ਦਾ ਏ, ਜਿਹਦੇ ਵਿਚ ਹੋਵੇ ਕੁਝ ਰਸ ਨਾਹੀਂ