ਕ ਕਦਰ ਕੀ ਉਹਨੂੰ ਮੁਸੀਬਤਾਂ ਦੀ

ਕ। ਕਦਰ ਕੀ ਉਹਨੂੰ ਮੁਸੀਬਤਾਂ ਦੀ, ਜਿਹੜਾ ਸੁਖ ਵਿਚ ਉਮਰ ਗੁਜ਼ਾਰ ਦਾ ਏ
ਜਿਸਦੀ ਜਾਨ ਨੂੰ ਹੋਵੇ ਤਕਲੀਫ਼ ਕੋਈ, ਦਿਨੇ ਰਾਤੀਂ ਰੋ ਰੋ ਆਹੀਂ ਮਾਰਦਾ ਏ
ਦਾਰੂ ਲੱਭਦਾ ਆਪਣੇ ਦਰਦ ਦਾ ਉਹ, ਸ਼ੌਕ ਸਭ ਦਿਲੋਂ ਵਿਸਾਰਦਾ ਏ
ਖ਼ੁਸ਼ ਤਬਾ ਜੋ ਹੋਵੇ ਕੁੱਝ ਆਪ ਦੁਖੀਆ, ਹੁੰਦਾ ਉਸ ਨੂੰ ਦਰਦ ਦੁਖੀਆਰ ਦਾ ਏ