ਫ਼। ਫ਼ਾਨੀ ਇਹ ਜੱਗ ਜਹਾਨ ਜਾਨੈਂ

ਫ਼। ਫ਼ਾਨੀ ਇਹ ਜੱਗ ਜਹਾਨ ਜਾਨੈਂ, ਅਸਲ ਸ਼ਹਿਰ ਖ਼ਮੋਸ਼ਾਂ ਦਾ ਦੇਸ ਤੇਰਾ
ਪਾਇਆ ਨਫ਼ਸ ਸ਼ੈਤਾਨ ਨੇ ਦਸ ਦੁਨੀਆ, ਖ਼ੂਬ ਚੰਡ ਕਰ ਓਨਾ ਏਸ ਤੇਰਾ
ਬਾਹਜੋਂ ਅਮਲ ਦੇ ਆਉਣਾ ਕੰਮ ਨਾਹੀਂ, ਜ਼ਾਹਰ ਮੋਮਿਨਾਂ ਦਾ ਇਹ ਜੋ ਦੇਸ ਤੇਰਾ
ਖ਼ੁਸ਼ ਤਬਾ ਨਿਤਾਰਾ ਜਾਂ ਰੱਬ ਕੁਰਸੀ, ਖੁੱਲਣ ਭਰਮ ਬੋਲੇ ਹਰ ਇਕ ਕੇਸ ਤੇਰਾ