ਬਹੁਤ ਜਹਾਨ ਵਿਚ ਤੰਗ ਹੁੰਦਾ

ਬਹੁਤ ਜਹਾਨ ਵਿਚ ਤੰਗ ਹੁੰਦਾ, ਜੋ ਬਿਗਾੜ ਦਿੰਦਾ ਨਾ ਬਿਕਾਰ ਥਾਂ ਥਾਂ
ਢੋਈ ਨਹੀਂ ਮਿਲਦੀ ਉਹਨੂੰ ਕਿਸੇ ਪਾਸੇ, ਕੁੱਤੇ ਵਾਂਗ ਦਿੰਦੇ ਦੁਰਕਾਰ ਥਾਂ ਥਾਂ
ਜਿਹਦੀ ਚੰਦਰੀ ਖ਼ੋ, ਜ਼ਬਾਨ ਭੈੜੀ, ਵੈਰੀ ਉਹਦੇ ਹੋ ਜਾਣ ਹਜ਼ਾਰ ਥਾਂ ਥਾਂ
ਖ਼ੁਸ਼ ਤਬਾ ਉਸ ਦੀ ਜ਼ਿੰਦਗੀ ਨੂੰ, ਜਿਸਦ ਸੇ ਮੂੰਹ ਨੂੰ ਮਿਲੇ ਫਿਟਕਾਰ ਥਾਂ ਥਾਂ