ਮ ਮਸਤ ਹੁੰਦੇ ਨੇਕ ਬਖ਼ਤ ਆਸ਼ਿਕ

ਮ ਮਸਤ ਹੁੰਦੇ ਨੇਕ ਬਖ਼ਤ ਆਸ਼ਿਕ, ਖ਼ੁਸ਼ਬੂ ਤੌਹੀਦ ਦੇ ਬਾਗ਼ ਵਿਚੋਂ
ਮੈਂ ਨੂੰ ਮਾਰ, ਤੋ ਹੀ ਤੋ ਕੂਕਣ, ਕੱਢ ਖ਼ੁਦੀ ਵਜੂਦ ਦਿਮਾਗ਼ ਵਿਚੋਂ
ਅਸਤਗ਼ਫ਼ਾਰ ਦੇ ਜ਼ਿਕਰ ਦੀ ਫੇਰ ਗੱਦੀ, ਕਰਦੇ ਸਾਫ਼ ਗੁਨਾਹ ਦੇ ਦਾਗ਼ ਵਿਚੋਂ
ਅੰਦਰ ਹੋਵੇ ਤਮਾਮ ਖ਼ੁਸ਼ ਤਬਾ ਰੌਸ਼ਨ, ਨੂਰ ਘੱਟੇ ਨਾਹੀਂ ਦਿਲ ਚਿਰਾਗ਼ ਵਿਚੋਂ