ਗ਼ੌਰ ਕਰ ਸੋਚ ਅੰਜਾਮ ਪਹਿਲੇ

ਗ਼ੌਰ ਕਰ ਸੋਚ ਅੰਜਾਮ ਪਹਿਲੇ, ਬਾਅਦ ਮੂੰਹ ਥੀਂ ਕੋਈ ਗੁਫ਼ਤਾਰ ਹੋਵੇ
ਖ਼ਾਹ ਮਖ਼ਵਾਹ ਖਿੜ ਪੈਂਚ ਬਣ ਬੋਲ ਨਾਹੀਂ, ਮੱਤਾਂ ਝਾੜ ਖਾ ਕੇ ਦਿਲ ਬੇਜ਼ਾਰ ਹੋਵੇ
ਮੱਤ ਹੋਰ ਫ਼ਿਰ ਉਸ ਦੀ ਕਿਵੇਂ ਮੰਨਣ, ਜਿਹਦੇ ਵਿਚ ਖ਼ੁਦ ਐਬ ਹਜ਼ਾਰ ਹੋਵੇ
ਖ਼ੁਸ਼ ਤਬਾ ਜ਼ਬਾਨ ਰੁਖ ਵਿਚ ਕਾਬੂ, ਮੱਤ ਕਿਸੇ ਦੇ ਨਾਲ਼ ਤਕਰਾਰ ਹੋਵੇ