ਉਮਰ ਤਮਾਮ ਬਨਾਹ ਐਵੇਂ

ਉਮਰ ਤਮਾਮ ਬਨਾਹ ਐਵੇਂ, ਜਿਵੇਂ ਰੋਜ਼ ਉਲ ਲਿਓ ਲਾ ਯਾਰੀ
ਵਾਂਗੂੰ ਹੋਛੀਆਂ ਦੇ ਕੱਚ ਪਨਾਂ ਕਰਕੇ, ਥੋੜੀ ਗੱਲ ਤੋਂ ਨਾ ਗੁਆ ਯਾਰੀ
ਜੌਂ ਜੌਂ ਦੇਰ ਹੋਵੇ ਚਾਹੀਏ ਢੇਰ ਹੋਵੇ ਜਾ ਵਸੇ ਲੂੰ ਲੂੰ ਵਿਚ ਸਮਾ ਯਾਰੀ
ਖ਼ੁਸ਼ ਤਬਾ ਜਾਣੇ ਮੂਲੇ ਹਾਲ ਦਿਲ ਦਾ, ਤੂੰ ਕਰੀ ਜਾ ਹੱਕ ਅਦਾ ਯਾਰੀ