ਨ ਨਿਗਾ ਇਨਸਾਫ਼ ਦੀ ਨਾਲ਼ ਜਾਨੈਂ

ਨ ਨਿਗਾ ਇਨਸਾਫ਼ ਦੀ ਨਾਲ਼ ਜਾਨੈਂ, ਹੋਵੇ ਵੱਸ ਤੇ ਠੀਕ ਨਿਆਂ ਕਰਨਾ
ਇਹ ਨਹੀਂ ਅਦਲ ਕਮਜ਼ੋਰ ਨੂੰ ਝਿੜਕ ਦੇਣਾ, ਜ਼ੋਰਾ ਜ਼ੋਰ ਅੱਗੇ ਹਾਂ ਹਾਂ ਕਰਨਾ
ਹੋ ਕੇ ਬੇ ਮੁਨਸਿਫ਼ ਬਦ ਦੁਆ ਲੇਨੀ, ਤੇ ਬਦਨਾਮ ਹੈ ਅਪਣਾ ਨਾਂ ਕਰਨਾ
ਖ਼ੁਸ਼ ਤਬਾ ਚਾਹੀਏ ਸਦਾ ਆਦਿਲਾਂ ਨੂੰ, ਖ਼ੌਫ਼ ਰੱਬ ਥੀਂ ਅਦਲ ਹਰ ਥਾਂ ਕਰਨਾ