ਸ਼ੈਹ ਰਾਂਝਾ ਅਲਬੇਲਾ

ਸ਼ੈਹ ਰਾਂਝਾ ਅਲਬੇਲਾ
ਜੋਗੀ ਜਾਦੂਗਰ ਵੇ
ਰਾਵਲ ਬੰਸੀ ਜੋੜ ਸੁਣਾਈ
ਵਿਸਰ ਗਿਊਮ ਘਾਰ ਵਿਰਵੇ

ਯਾਰ ਰਾਨਝੀਟੇ ਮੁਰਲੀ ਵਾਹੀ
ਕਰ ਕਰ ਪੇਚ ਹੁਨਰ ਵੇ
ਅਨਹਦ ਬੀਨ ਬਜਾ ਮਨ ਮੋਹੀਸ
ਰੁਲਦੀ ਬੂਟੇ ਝਰ ਵੇ

ਕੰਨੀਂ ਬੰਦੇ ਗੱਲ ਜਪ ਮਾਲ੍ਹਾਂ
ਰਹਿੰਦੇ ਹੁਸਨ ਨਗਰ ਵੇ
ਤਖ਼ਤ ਹਜ਼ਾਰੋਂ ਆ ਯਾਹ
ਹੀਰ ਤੱਤੀ ਦੇ ਘਰ ਵੇ

ਜੋਗਣ ਥੀਸਾਂ ਖ਼ਾਕ ਰਮੇਸਾਂ
ਰੁਲਸਾਂ ਸ਼ਹਿਰ ਬਹਿਰ ਵੇ
ਮਾਪਿਓ ਛੋੜ ਲੱਗੀ ਲੜ ਤੀਡੇ
ਸਾਂਵਲ ਕਾਰੀ ਕਰ ਵੇ

ਬਾਝ ਪ੍ਰਿੰ ਦੇ ਬਾਝ ਨਾ ਕਾਈ
ਬਿੱਠ ਜ਼ੇਵਰ ਬਿੱਠ ਜ਼ਰ ਵੇ
ਇਤਨਾ ਜ਼ੁਲਮ ਮੁਨਾਸਬ ਨਾਹੀਂ
ਰੱਬ ਕੋਲੋਂ ਕੁੱਝ ਡਰ ਵੇ

ਰਾਂਝਾ ਜੋਗੀ ਮੈਂ ਜੋ ਗਿਆਨੀ
ਡਤੜੀ ਇਸ਼ਕ ਖ਼ਬਰ ਵੇ
ਯਾਰ ਫ਼ਰੀਦ ਨਾ ੋ ਸਰਮ ਹਰ ਗਜ਼
ਸਕਦੀ ਵਿਸਾੰ ਮਰ ਵੇ