ਕਿਆ ਰੀਤ ਪ੍ਰੀਤ ਸਿਖਾਈ ਹੈ

ਕਿਆ ਰੀਤ ਪ੍ਰੀਤ ਸਿਖਾਈ ਹੈ
ਸਭ ਡਸਦਾ ਹੁਸਨ ਖ਼ੁਦਾਈ ਹੈ

ਡੱਸਦੀ ਯਾਰ ਮਠਲ ਦੀ ਸੂਰਤ
ਕੁੱਲ ਤਸਵੀਰ ਅਤੇ ਕੁੱਲ ਮੂਰਤ
ਹਰ ਵੇਲੇ ਹੈ ਸ਼ਗਨ ਮਹੂਰਤ
ਗ਼ਾਰ ਦੀ ਖ਼ਬਰ ਨਾ ਕਾਈ ਹੈ

ਨਾਜ਼ ਨਿਹੋਰੇ ਯਾਰ ਸੱਜਣ ਦੇ
ਅਸ਼ਵੇ ਗ਼ਮਜ਼ੇ ਮਨਮੋਹਨ ਦੇ
ਹਰ ਹਰ ਆਨ ਵਣ ਦੀਏ
ਵਾਹ ਜ਼ੀਨਤ ਜ਼ੀਬਾਈ ਹੈ

ਨਖ਼ਰੇ ਟਖ਼ਰੇਨੋਕਾਂ ਟੂਕਾਂ
ਦਲੜੀ ਜੋੜ ਚਭੀਨਦਿਆਂ ਚੌਕਾਂ
ਸੋਕਾਂ ਸਬਜ਼ ਥੀਆਂ ਵੱਲ ਝੋਕਾਂ
ਖ਼ੂਬੀ ਖ਼ਨਕੀ ਚਾਈ ਹੈ

ਨਾਜ਼ੁਕ ਚਾਲੇਂ ਨੂਰ ਅਜ਼ਲ ਦੀ
ਰਮਜ਼ਾਂ ਬਾਨਕੀ ਤਰਜ਼ ਜਿੱਦਲ਼ ਦੀ
ਧਾਰ ਕੱਜਲ ਦੀ ਧਾੜ ਉੱਜਲ ਦੀ
ਸੁਰਖ਼ੀ ਭਾਹ ਭੜਕਾਈ ਹੈ

ਡਖ ਡੋਹਾਗ ਤੇ ਦਰਦ ਜੁਦਾਈ
ਰਲ਼ ਮਿਲ ਵੈਂਦੇ ਸਾਥ ਲਡ਼ਾਈ
ਇਸ਼ਕ ਫ਼ਰੀਦ ਥੀਵਸੇ ਭਾਈ
ਇਸ਼ਰਤ ਰੋਜ਼ ਸਵਾਈ ਹੈ