ਪ੍ਰਦੇਸ ਡਹੋਂ ਦੀਦਾਂ ਅੜੀਆਂ ਵੇ ਯਾਰ

ਪ੍ਰਦੇਸ ਡਹੋਂ ਦੀਦਾਂ ਅੜੀਆਂ ਵੇ ਯਾਰ
ਸਾਡੀਆਂ ਵਤਨ ਕਿਨੂੰ ਦਿਲੀਂ ਸੜੀਆਂ ਵੇ ਯਾਰ

ਖ਼ਬਰ ਨਹੀਂ ਇਨ੍ਹਾਂ ਕਮਲਿਆਂ ਲੋਕਾਂ
ਤੇਗ਼ਾਂ ਤੇਜ਼ ਬਿਰਹੋਂ ਦੀਆਂ ਨੋਕਾਂ
ਦਰਦਮੰਦਾਂ ਸਿਰ ਖੜ੍ਹੀਆਂ ਵੇ ਯਾਰ

ਜੇ ਤਈਂ ਮੌਤ ਕ੍ਰਿਸਮ ਟਾਲ਼ਾ
ਡਿੱਖਾਂ ਨਾਲ਼ ਅੱਖੀਂ ਦੇ ਸ਼ਾਲਾ
ਸ਼ਹਿਰ ਅਰਮ ਸ਼ੈਹ ਪਰੀਆਂ ਵੇ ਯਾਰ

ਦੇਖ ਕੇ ਚਾਲੇਂ ਯਾਰ ਸੱਜਣ ਦੀਆਂ
ਨਾਜ਼ ਖ਼ਿਜ਼ਾ ਮਾਂ ਮਨਮੋਹਨ ਦੀਆਂ
ਕਬਕਾਂ ਰਵ੍ਹੇਂ ਵੜੀਆਂ ਵੇ ਯਾਰ

ਮੈਂ ਜਿਹੀਆਂ ਤੀਡੀਆਂ ਸੋਸਠ ਸਹੇਲੀਆਂ
ਨਾਜ਼ ਨੱਪਣੀਆਂ ਰਾਜ ਗਹੀਲਿਆਂ
ਥੀਆਂ ਦੀਵਾਨਿਆਂ ਚਿਰੀਆਂ ਵੇ ਯਾਰ

ਕਸੀ ਚਾਐਮ ਨੀਹੜਾ ਲਾਈਮ
ਜਿੰਦੜੀ ਮੁਫ਼ਤ ਫ਼ਰੀਦ ਗੁਆ ਯਮ
ਨਭ ਗਈਆਂ ਸੁਖ ਦੀਆਂ ਘੜੀਆਂ ਵੇ ਯਾਰ