ਚੁੱਪ ਸ਼ਹਿਰ

ਇਹ ਸ਼ਹਿਰ ਵਰ੍ਹਿਆਂ ਤੋਂ ਚੁੱਪ ਹੈ
ਇਹਦੇ ਵਸਨੀਕ ਰੌਲ਼ਾ ਪਾ ਪਾ
ਇਸ ਚੁੱਪ ਨੂੰ ਤਰੋੜਨ ਦੇ ਜਤਨ ਕਰਦੇ ਰਹਿੰਦੇ ਹਨ
ਸ਼ਹਿਰ ਹੁੰਗਾਰਾ ਨਹੀਂ ਭਰਦਾ
ਸ਼ਹਿਰ ਚੁੱਪ ਹੈ
ਸੜਪ ਈਜ਼ ਵੇਖਦੇ ਤਮਾਸ਼ਬੀਨਾਂ ਵਾਂਗ
ਜਿਹਨਾਂ ਦਿਆਂ ਅੱਖਾਂ
ਸਪਾਟ ਲਾਈਟ ਦੇ ਨਾਲ਼ ਨਾਲ਼
ਕਿਸੇ ਲਿਬਨਾਨੀ ਡਾਂਸਰ ਨੂੰ ਕੱਲ ਰਹੀਆਂ ਹੁੰਦਿਆਂ ਨੇਂ
ਸ਼ਹਿਰ ਦਿਆਂ ਅੱਖਾਂ ਵੀ

ਸ਼ਹਿਰ ਦੇ ਵਸਨੀਕਾਂ ਨੂੰ ਕੱਲ ਰਹੀਆਂ ਹਨ
ਇਕ ਦਿਨ ਇਹ ਸਾਰੇ ਮੁਡ ਵਸਾ ਦੇ ਦਰ ਸ਼ਿਕਨਾਂ ਵਾਂਗ
ਆਪਣੀ ਆਪਣੀ ਥਾਂ
ਫ਼ਰੀਜ਼ ਹੋ ਜਾਣਗੇ
ਮੇਰੇ ਪਥਰਾਏ ਸਰੀਰ ਵਿਚ
ਸਿਰਜਣਾ ਦਾ ਪੱਘਰ ਦਾ ਛੋਏਗਾ