ਘਟਦੀ ਦਾ ਪਹਿਰਾ
ਅੱਖਾਂ ਨੇ ਜਦ ਸੁਫ਼ਨੇ
ਸੁਖ ਲਏ
ਅੱਖਾਂ ਵਾਲਾ ਚਾਨਣ ਰੁੱਸਿਆ
ਪੈਰਾਂ ਨੇ ਜਦ ਟੁਰਨਾ ਸਿੱਖਿਆ
ਕਾਨਬੋ ਜੁੱਸੇ ਵੀੜ੍ਹੇ ਵੜਿਆ
ਸ਼ੁਕਰ ਦੁਪਹਿਰੇ
ਰੁੱਖਾਂ ਹੇਠਾਂ
ਮਿੱਠੀਆਂ ਛਾਵਾਂ
ਮਿੱਤਰਾਂ ਵਾਂਗੂੰ ਰੱਖ ਲਗਦੇ ਸਨ
ਖ਼ੋਰੇ ਵੇਲੇ ਨੂੰ ਕੀ ਹੋਇਆ
ਸ਼ਾਮ ਦੀ ਛਾਂ ਤੋਂ ਡਰ ਲਗਦਾ ਏ
ਬਾਹਰੋਂ ਅਪਣਾ ਦੱਸਣ ਵਾਲਾ
ਹੋਰ ਕਿਸੇ ਦਾ ਘਰ ਲਗਦਾ ਏ