ਨਿੰਦਰ ਸੁਫ਼ਨੇ ਰਾਹੀਂ ਟੁਰਦੀ
ਮੇਰੇ ਮੋਢੇ ਤੇ ਸਿਰ ਰੱਖ ਕੇ
ਸੰਜੇ ਨੈਣੀਂ ਆਨ ਸਮਾਈਯ

ਅੱਤ ਭੁਲੇਖਾ
ਨਿੰਦਰ ਤੇ ਸੁਫ਼ਨੇ ਚੋਂ ਪਹਿਲਾਂ
ਕਿਹੜਾ ਅੱਖੀਆਂ ਆਇਆ ਸਯਯ
ਯਾਂ ਅੱਖੀਆਂ ਨੇ
ਦੋਵੇਂ ਪਾਸੇ
ਇਕੋ ਵਾਰੀ
ਵੇਖੇ ਸਨ
ਜਗਰਾਤੇ ਦਾ ਸਲਹੜਾ ਬੂਟਾ
ਹੇਠਾਂ ਜਿਸਦੇ ਪਰਛਾਵੇਂ ਦੇ
ਨਿੰਦਰ ਦੇ ਤੋਂ ਪਹਿਲਾਂਂ
ਸੋਚਾਂ ਲੈ ਕੇ ਬੈਠੇ ਸਾਂ

ਸੋਚ ਨੇ ਆਪਣੇ ਜੁੱਸੇ ਉੱਤੇ
ਆਸਾਂ ਵਾਲਾ ਪਾ ਯਾਹ
ਦਿਲ ਜ਼ਖ਼ਮਾਇਆ
ਕਈ ਵਰ੍ਹਿਆਂ ਤੋਂ ਜਾਗਣ ਵਾਲਾ
ਖ਼ਾਬਾਂ ਰਾਹੀਂ
ਦਿਲ ਦਾ ਦੀਵਾ ਆ ਯਾਹ
ਰੂਹ ਦਾ ਲੇਖਾ ਆ ਯਾਹ