ਦਿਲ ਕਰਦਾ ਏ
ਅੱਖੀਆਂ ਸੀ ਕੇ
ਸੁਫ਼ਨੇ ਅੰਦਰ ਤਾੜ ਦਿਆਂ
ਤੱਕਦੀ ਅੱਖ ਚੋਂ ਸੁਫ਼ਨੇ ਦੀ ਲੌ
ਚਾਨਣ ਕਰਦੀ
ਆਲ ਦਿਵਾਲ ਨ੍ਹੇਰੇ ਦੀਏ
ਇਸ ਰਾਜ ਨੂੰ ਤਿੱਤਰ ਬਿੱਤਰ ਕਰਦੀ

ਪਰ ਫ਼ਿਰ ਸੋਚਾਂ
ਸੁਫ਼ਨਾ ਮੇਰਾ ਵਿਰਸਾ ਏ
ਕੋਲ਼ ਮੇਰੇ ਜੇ ਇਹ ਨਾ ਹੋਵੇ
ਅੰਨ੍ਹਾ ਨ੍ਹੇਰੇ ਵਿਚ ਕੀ ਟੋਲੇ?