ਵਰਬਦੇ ਬਦਲ ਪਿੱਛੇ ਢਲ਼ਦਾ
ਆਪਣੇ ਆਪ ਚ ਸੁਰ ਜੱਜ
ਸ਼ਾਂਤ ਗਗਨ ਦੀਆਂ ਗੱਲਾਂ ਸੁਣ ਕੇ
ਵਾਪਸ ਮੁੜਿਆ
ਸ਼ਾਮ ਪਈ ਤੇ
ਸੂਰਜ ਚੰਨ ਤੇ ਤਾਰੇ ਸਾਰੇ
ਲੁਕਣਮੀਟੀ ਖੇਡਣ ਲੱਗ ਪਏ

ਰਾਤ ਪਈ ਤੇ
ਚੰਨ ਤੇ ਤਾਰੇ
ਅਪਣਾ ਸੂਰਜ ਲੱਭਣ ਲੱਗ ਪਏ