ਪਲਕ ਉਡਾਰੀ

ਉਧਲ ਜਾਨੀ ਸੋਚ ਨੂੰ
ਪੱਤਣਾਂ ਹੱਸ ਕੇ ਤੱਕਿਆ
ਵਿਚ ਸਮੁੰਦਰ
ਸਿਰ ਕੱਢ ਛੱਲਾਂ ਅਪਣਾ ਜੱਸਾ ਨਾਪ ਰਹੀਆਂ ਸਨ
ਵਸੋਂ ਬਾਹਰੀ
ਤੇਜ਼ ਅਨ੍ਹੇਰੀ
ਧੁੱਪ ਦਾ ਪਿੰਡਾ ਸਾੜ ਕੇ

ਨੀਲਾ ਬਦਲ ਬਣ ਗਈ
ਨ੍ਹੇਰੇ ਦੀ ਬਾਂਹ ਫੜ ਕੇ
ਬਦਲ ਅਸਮਾਨਾਂ ਵਿਚ ਉਡਣ ਲੱਗ ਪਏ
ਪਤਨ ਵੇਖ ਕੇ ਹੁਣ ਲੱਗ ਪਏ
ਪਲ ਦੋ ਪਲ ਦੀ ਏਸ ਉਡਾਰੀ ਨੂੰ
ਮੁੜ ਕੇ ਸਭ ਲੱਭਣ ਲੱਗ ਪਏ